
- ਜਦੋਂ ਕੋਈ ਸਵੇਰੇ ਸਵੇਰੇ
ਆਵਾਜ਼ ਮਾਰਣ ਤੇ ਵੀ ਨਾਂ ਉੱਠੇ..
ਉਸਨੂੰ ਉਠਾਉਣ ਦਾ ਇੱਕ ਨਵਾਂ
ਤਰੀਕਾ ਲਿਆਂਦਾ ਗਿਆ ਹੈ..
.
ਉਹਦੇ ਕੰਨ ਚ ਹੌਲੀ ਜੇ ਕਹਿ ਦੋ - ਦਰਵਾਜ਼ੇ ਦੀ ਘੰਟੀ ਵੱਜੀ
ਮੈਂ ਦਰਵਾਜ਼ਾ ਖੋਲਿਆ 🤗ਰਿਸ਼ਤੇਦਾਰ – ਹੋਰ ਬੇਟਾ,
ਅੱਗੇ ਦਾ ਕੀ ਸੋਚਿਆ ਆ ? 🤔ਮੈਂ – ਬੱਸ ਇਹੀ ਕਿ
ਅੱਗੇ ਤੋਂ ਦਰਵਾਜਾ ਨਹੀਂ ਖੋਲ੍ਹਣਾ 😜 - ਪਤੀ – ਅੱਜ ਖਾਣ ‘ਚ ਕੀ ਬਣਾਇਆ ਆ ?
ਪਤਨੀ – ਮਲਾਈ ਕੋਪਤਾ
ਪਤੀ – ਪਰ ਇਹ ਤਾਂ ਕਰੇਲਾ ਆ
ਪਤਨੀ – ਫੈਸ਼ਨ ਚੱਲ ਰਿਹਾ ਆ ਨਾਮ ਬਦਲਣ ਦਾ
ਜਦ ਇਲਾਹਾਬਾਦ , ਪ੍ਰਯਾਗਰਾਜ ਹੋ ਸਕਦਾ
ਤੇ ਮੁਗਲਸਰਾਏ, ਦੀਨ ਦਿਆਲ ਹੋ ਸਕਦਾ
ਫਿਰ ਕਰੇਲੇ ਦਾ ਨਾਮ ਬਦਲ ਕੇ ਮਲਾਈ ਕੋਪਤਾ
ਕਿਉਂ ਨੀ ਹੋ ਸਕਦਾ ?
ਮੈਂ ਬਦਲ ਦਿੱਤਾ 😆 😛 - ਪਾਰਟੀ ‘ਚ ਸੋਹਣੀ ਕੁੜੀ ਨਾਲ
ਹੱਸ ਹੱਸ ਕੇ ਗੱਲਾਂ ਕਰ ਰਹੇ
ਪਤੀ ਦੇ ਕੋਲ ਪਤਨੀ ਆਈ ਤੇ ਬੋਲੀ ,
ਚਲੋ ਘਰ ਜਾ ਕੇ
ਤੁਹਾਡੀ ਸੱਟ ਤੇ ਦਵਾਈ ਲਾ ਦੇਵਾਂ
ਪਤੀ – ਪਰ ਮੈਨੂੰ ਸੱਟ ਲੱਗੀ ਕਿੱਥੇ ਆ ?
ਪਤਨੀ – ਹਾਲੇ ਆਪਾਂ ਘਰ ਵੀ ਕਿੱਥੇ ਪਹੁੰਚੇ 😂